ਜਲੰਧਰ — ਸਾਡਾ ਬੇਦਾਗ ਗਲੋਇੰਗ ਚਿਹਰਾ ਹੀ ਸਾਡੀ ਪਰਸਨੈਲਿਟੀ 'ਚ ਚਾਰ ਚੰਦ ਨਹੀਂ ਲਾਉਂਦਾ ਸਗੋਂ ਸੰਘਣੇ-ਕਾਲੇ ਵਾਲ ਵੀ ਸਾਨੂੰ ਓਨਾ ਹੀ ਖੂਬਸੂਰਤ ਦਿਖਾਉਂਦੇ ਹਨ ਪਰ ਕੁਝ ਲੋਕਾਂ ਦੇ ਵਾਲਾਂ ਦੀ ਗ੍ਰੋਥ ਬਹੁਤ ਮੱਠੀ ਹੁੰਦੀ ਹੈ। ਮਾਨਸਿਕ ਤਣਾਅ, ਖਾਣਾ-ਪੀਣਾ ਸਹੀ ਨਾ ਹੋਣ ਕਾਰਨ ਅੰਦਰੂਨੀ ਸਰੀਰਿਕ ਕਮਜ਼ੋਰੀ ਦੀ ਵਜ੍ਹਾ ਨਾਲ ਵੀ ਵਾਲ ਜੜ੍ਹਾਂ ਤੋਂ ਕਮਜ਼ੋਰ ਤੇ ਗ੍ਰੋਥ ਘੱਟ ਹੁੰਦੀ ਹੈ। ਲੜਕੀਆਂ ਆਪਣੇ ਵਾਲਾਂ ਦੇ ਲਈ ਜ਼ਿਆਦਾ ਚਿੰਤਤ ਹੁੰਦੀਆਂ ਹਨ ਕਿਉਂਕਿ ਲੜਕਿਆਂ ਦੇ ਮੁਕਾਬਲੇ ਲੜਕੀਆਂ ਦੇ ਵਾਲ ਉਨ੍ਹਾਂ ਦੀ ਪਰਸਨੈਲਿਟੀ ਨੂੰ ਕਿਤੇ ਜ਼ਿਆਦਾ ਪ੍ਰਭਾਵਿਤ ਕਰਦੇ ਹਨ। ਇਨ੍ਹਾਂ ਨੂੰ ਮਜ਼ਬੂਤ ਤੇ ਸ਼ਾਇਨੀ ਰੱਖਣ ਲਈ ਉਹ ਮਹਿੰਗੇ ਤੋਂ ਮਹਿੰਗੇ ਟ੍ਰੀਟਮੈਂਟ ਬਿਊਟੀ ਸਪਾ ਹੇਅਰ ਮਸਾਜ ਆਦਿ ਕਰਵਾਉਂਦੀਆਂ ਹਨ।
ਬਾਲ ਪ੍ਰੋਟੀਨ ਨਾਲ ਬਣੇ ਹੁੰਦੇ ਹਨ। ਕਾਲੇ, ਸੰਘਣੇ ਤੇ ਲੰਬੇ ਵਾਲਾਂ ਲਈ ਵਾਲਾਂ ਨੂੰ ਪੋਸ਼ਣ ਮਿਲਣਾ ਜ਼ਰੂਰੀ ਹੈ। ਵਾਲਾਂ ਦੇ ਪੋਸ਼ਣ ਨਾਲ ਮਤਲਬ ਹੈ ਵਾਲਾਂ ਦੀ ਜੜ੍ਹਾਂ ਯਾਨੀ ਸਕੈਲਪ ਜਿੰਨੀ ਮਜ਼ਬੂਤ ਹੋਵੇਗੀ ਵਾਲ ਓਨੇ ਹੀ ਤੇਜ਼ੀ ਨਾਲ ਵਧਣਗੇ। ਹੈਲਦੀ ਫੂਡ ਤੇ ਸਾਫ-ਸਫਾਈ ਵੀ ਵਾਲਾਂ ਦੀ ਗ੍ਰੋਥ 'ਚ ਅਹਿਮ ਭੂਮਿਕਾ ਨਿਭਾਉਂਦੀ ਹੈ। ਹਾਲਾਂਕਿ ਵਾਲ ਹਰ ਮਹੀਨੇ ਔਸਤਨ ਅੱਧਾ ਇੰਚ ਵਧਦੇ ਹਨ। ਇਨ੍ਹਾਂ ਦਿਨਾਂ ਤਾਂ ਵੈਸੇ ਵੀ ਲੰਬੇ ਵਾਲਾਂ ਦਾ ਟ੍ਰੈਂਡ ਫੈਸ਼ਨ 'ਚ ਛਾਇਆ ਹੈ, ਜੇਕਰ ਤੁਸੀਂ ਵੀ ਜਲਦੀ ਤੋਂ ਜਲਦੀ ਵਾਲਾਂ ਨੂੰ ਵਧਾਉਣਾ ਚਾਹੁੰਦੇ ਹੋ ਤਾਂ ਇਨ੍ਹਾਂ ਘਰੇਲੂ ਟਿਪਸ ਨੂੰ ਫਾਲੋ ਕਰੋ।
ਯਾਦ ਰੱਖੋ ਇਹ ਗੱਲ
ਜੇਕਰ ਤੁਹਾਨੂੰ ਕੋਈ ਮੈਡੀਕਲ ਪ੍ਰਾਬਲਮ ਯਾਨੀ ਕੋਈ ਬੀਮਾਰੀ ਹੈ ਤਾਂ ਤੁਸੀਂ ਵਾਲਾਂ ਦੀ ਲੰਬਾਈ ਵਧਾਉਣ ਦੀ ਕਿੰਨੀ ਵੀ ਕੋਸ਼ਿਸ਼ ਕਰ ਲਵੋ, ਵਾਲਾਂ ਦੀ ਗ੍ਰੋਥ ਨਹੀਂ ਹੋਵੇਗੀ। ਥਾਇਰਾਈਡ, ਹਾਰਮੋਨਲ ਅਸੰਤੁਲਨ ਹੋਵੇ, ਪੁਰਾਣੀ ਕੋਈ ਲਾਇਲਾਜ ਬੀਮਾਰੀ ਹੋਵੇ ਜਾਂ ਕੋਈ ਇਨਫੈਕਸ਼ਨ ਹੋਵੇ ਤਦ ਵੀ ਵਾਲਾਂ ਦੀ ਗ੍ਰੋਥ ਨਹੀਂ ਹੁੰਦੀ। ਜੇਕਰ ਤੁਸੀਂ ਗਰਭ ਨਿਰੋਧਕ ਜਾਂ ਸਟੀਰਾਈਡ ਦੀ ਗੋਲੀ ਲੈ ਰਹੇ ਹੋ ਤਾਂ ਇਸ ਨਾਲ ਵਾਲ ਝੜਨ ਜਾਂ ਟੁੱਟਣ ਦੀ ਸ਼ਿਕਾਇਤ ਹੋ ਸਕਦੀ ਹੈ।
ਪਿਆਜ਼
ਪਿਆਜ਼ 'ਚ ਕੈਲੋਰੀ ਘੱਟ ਤੇ ਵਿਟਾਮਿਨ, ਮਿਨਰਲਸ ਤੇ ਐਂਟੀ ਆਕਸੀਡੈਂਟਸ ਭਰਪੂਰ ਮਾਤਰ 'ਚ ਹੁੰਦੇ ਹਨ। ਇਕ ਪਿਆਜ਼ ਨੂੰ ਮਿਕਸੀ 'ਚ ਗਰਾਈਂਡ ਕਰ ਲਵੋ। ਇਸ ਨੂੰ ਵਾਲਾਂ ਦੀਆਂ ਜੜ੍ਹਾਂ 'ਚ ਲਗਾਓ। 20 ਮਿੰਟ ਦੇ ਬਾਅਦ ਸਾਫਟ ਸ਼ੈਂਪੂ ਨਾਲ ਵਾਲ ਧੋ ਲਵੋ। ਇਸ ਨਾਲ ਵਾਲਾਂ ਦੀ ਗ੍ਰੋਥ ਤੇਜ਼ੀ ਨਾਲ ਹੋਵੇਗੀ।
ਅਰਿੰਡੀ ਤੇਲ ਨਾਲ ਮਸਾਜ
ਅਰਿੰਡੀ ਤੇਲ 'ਚ ਵਿਟਾਮਿਨ 'ਈ' ਦੇ ਨਾਲ ਓਮੈਗਾ ਫੈਟੀ-9 ਐਸਿਡ ਰਹਿੰਦਾ ਹੈ। ਤੇਲ ਨਾਲ ਸਕੈਲਪ ਦੀ ਚੰਗੀ ਤਰ੍ਹਾਂ ਮਸਾਜ ਕਰੋ। ਇਸ ਨਾਲ ਵਾਲ ਕੁਦਰਤੀ ਤਰੀਕੇ ਨਾਲ ਲੰਬੇ ਤੇ ਸੰਘਣੇ ਹੋਣਗੇ।
ਵਾਲਾਂ ਨੂੰ ਹੇਠਾਂ ਵੱਲ ਝੁਕਾਓ
ਵਾਲ ਜਲਦੀ ਲੰਬੇ ਕਰਨੇ ਹਨ ਤਾਂ ਇਹ ਸਭ ਤੋਂ ਪਾਪੂਲਰ ਟ੍ਰਿਕ ਹੈ। ਵੈਸੇ ਤਾਂ ਵਾਲ ਧੋਣ ਦੇ ਬਾਅਦ ਲੜਕੀਆਂ ਵਾਲਾਂ ਨੂੰ ਸੁਕਾਉਣ ਲਈ ਹੇਠਾਂ ਝੁਕਾਉਂਦੀਆਂ ਹਨ। 2 ਤੋਂ 5 ਮਿੰਟ ਤੱਕ ਵਾਲਾਂ ਨੂੰ ਹੇਠਾਂ ਵੱਲ ਝੁਕਾਓ। ਇਸ ਨਾਲ ਹੇਅਰ ਗ੍ਰੋਥ ਤੇਜ਼ੀ ਨਾਲ ਹੁੰਦੀ ਹੈ। ਕਿਹਾ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਵਾਲਾ ਦੀਆਂ ਜੜ੍ਹਾਂ ਵਿਚ ਖੂਨ ਸੰਚਾਰ ਤੇਜ਼ੀ ਨਾਲ ਵਧਦੇ ਹੋਏ ਉਨ੍ਹਾਂ ਦੀਆਂ ਸ਼ਿਰਾਵਾਂ ਤੱਕ ਪਹੁੰਚਾਉਂਦਾ ਹੈ।
ਹੈਲਦੀ ਡਾਈਟ
ਡਾਈਟ ਚੰਗੀ ਤਾਂ ਵਾਲ ਵੀ ਚੰਗੇ ਹੋਣਗੇ। ਪ੍ਰੋਟੀਨ, ਆਇਰਨ, ਵਿਟਾਮਿਨ ਤੇ ਮਿਨਰਲਸ ਜ਼ਰੂਰੀ ਹਨ। ਇਨ੍ਹਾਂ ਨੂੰ ਆਪਣੇ ਡਾਈਟ 'ਚ ਸ਼ਾਮਲ ਕਰੋ।
ਗਰਭਅਵਸਥਾ 'ਚ ਖੁਦ ਚੈੱਕ ਕਰੋ ਆਪਣੇ ਬੱਚੇ ਦੇ ਮੂਵਮੈਂਟ....
NEXT STORY